"Embark on a melodic journey of love with this enchanting romantic ballad, serenading your soul with heartfelt lyrics and captivating melodies."
Singer/composer - Pwn
Lyrics - Sardeep Dhillon
Music - Rass
Visuals - Mantaj Sidhu
ਪੋਹਾਂ ਦੀ ਧੁੱਪ ਦੇ ਵਾਂਗੂ, ਧੂੰਦਾ ਨੂੰ ਨਿੱਘ ਵਰਤਾਉਂਦੀ
ਕਈਆਂ ਨੂੰ ਪਾ ਗ਼ਈ ਪੜ੍ਹਨੇ, ਕਈਆਂ ਨੂੰ ਚੋਗ ਚੁਗਾਉਦੀਂ
ਫੁੱਲ ਵੀ ਹਾਏ ਫਿੱਕੇ ਪੈ ਗਏ, ਹੁਸਨਾਂ ਦੀ ਵੇਖ ਕੇ ਲਾਲੀ
ਮੈਂ ਕੱਲਾ ਸਿਫ਼ਤ ਨੀ ਕਰਦਾ, ਬਾਗ਼ਾ ਦੇ ਦੱਸਦੇ ਮਾਲੀ
ਚਿੜੀਆਂ ਵੀ ਚੁੱਪ ਕਰ ਜਾਵਣ, ਕੱਲੀ ਜਦ ਖਿੜ-ਖਿੜ ਹੱਸਦੀ
ਕਈਆਂ ਦੇ ਸੁਪਨਿਆਂ ਦੇ ਵਿੱਚ, ਕਈਆਂ ਦੇ ਦਿਲ ਵਿਚ ਵਸਦੀ
ਬਣਜਾ ਤੂੰ ਸਾਰਦੀਪ ਦੀ, ਜ਼ਿੰਦਗੀ ਕਿਉ ਪਾਉਂਦੀ ਫਿੱਕੀ
ਮੇਰਾ ਵੀ ਦਿਲ ਜਿਆ ਕਰਦਾ, ਬਣਜਾ ਤੇਰੇ ਪੈਰ ਦੀ ਮਿੱਟੀ
ਰੂਹਾਂ ਨੂੰ ਖੰਭ ਲੱਗ ਜਾਂਦੇ, ਉੱਡਦੇ ਅਸਮਾਨਾਂ ਵੱਲ ਨੂੰ
ਹਾੜਾ ਅੱਜ ਵੀਣੀ ਛੱਡ ਦੇ, ਥੋਨੂੰ ਮੈ ਦੱਸਣਾ ਕੱਲ੍ਹ ਨੂੰ
ਪਿਆਰਾ ਦੇ ਆਉਣ ਸੁਨੇਹੇ, ਹੁੰਦੀ ਜਦ ਚੜੀ ਜਵਾਨੀ
ਆਪੇ ਹੀ ਹੋ ਜਾਂਦਾ ਏ, ਇਸ਼ਕੇ ਦੀ ਖਾਸ ਨਿਸ਼ਾਨੀ
ਸਾਥ ਜੇ ਮਾੜਾ ਮਿਲਜੇ, ਲੱਗ ਜਾਂਦੇ ਰੋਗ ਅਵੱਲੇ
ਕੰਮ ਜਾ ਕੱਢ ਤੁਰਦੇ ਬਣਦੇ, ਸੱਜਣ ਫਿਰ ਰਹਿ ਜਾਣ ਕੱਲੇ
ਹੁੰਦੀ ਇਹ ਉਮਰ ਅਨੋਖੀ, ਗੱਲਾਂ ਜੋ ਇਸ਼ਕ ਦੀਆਂ
ਆਪੇ ਹੀ ਖੁੱਲ ਜਾਂਦੀਆਂ, ਗੰਢਾਂ ਜੋ ਪਿਚਕਦੀਆਂ
Ещё видео!