Mehran Waleya By Richa Chopra | मेहरं वालया | Mehar | Art Of Living Bhajan.
Lyrics Hindi
मेहराँ वालिया साइयाँ रखी चरना दे कॉल,
रखी चरना दे कोल रखी चरना दे कोल,
मेहराँ वालिया साइयाँ .......
मेरी फ़रयाद तेरे दर अगे होर सुनावा किह्नु,
खोल न दफ्तर ऐबा वाले दर तो थक न मेनू,
दर तो थक न मेनू रखी चरना दे कोल,
मेहराँ वालिया साइयाँ .......
तेरे जेहा मेनू होर न कोई मैं जेहे लख तेनु,
जे मेरे विच ऐब न हुँदै तू बखशेंदा कहणु,
तू बखशेंदा कहणु रखी चरना दे कोल,
मेहराँ वालिया साइयाँ .......
जे ओगन वेखे सहिभा ता कोई नही मेरी थाओ,
जे ते रोम शरीर दे ओह तो वध गुनाहों,
ओह तो वध गुन्हाओ रखी चरना दे कोल,
मेहराँ वालिया साइयाँ .......
औखे वेले कोई नही न बाबुल वीर न माओ,
सबे थके देवदे मेरी कोई न पकड़े बाहों,
मेरी कोई न पकड़े बाहों रखी चरना दे कोल,
मेहराँ वालिया साइयाँ .......
तू पापी पार लंगाया तेरा बक्शन हारा नाओ,
बिन मंग्या सब कुछ देवदा मेरा ठाकुर अगम अगाहो,
मेरा ठाकुर अगम अगाहो रखी चरना दे कोल,
मेहराँ वालिया साइयाँ .......
वेख न लेख मथे दे मेरे करमा ते न जावी,
रखी लाज बिरद दी सतगुरु अपनी भगती लावी,
अपनी भगती लावी रखी चरना दे कोल,
मेहराँ वालिया साइयाँ .......
लंग गया गुरु कलगियाँ वाला अखी आगे सियो,
जानी पीछे जान आसा दी नैना रास्ते गाइयो,
मेहरा वालियां साइयां.........
उचे टीले चड चड वेखा बिट बिट अखी झाका,
दर्द विछोडे प्रीतम वाले मैं रो रो मारा हाका,
मैं रो रो मारा हाका रखी चरना दे कोल,
मेहराँ वालिया साइयाँ .......
रास्ते दे विच गुरु जी तेरे एह दिल फर्श विशावा,
सोहने चरण तुहाडे जोड़ा एह दोवे नैन बनावा,
एह दो नैन बनावा रखी चरना दे कोल,
मेहराँ वालिया साइयाँ .......
जवानी गई भुड़ापा आया उमरा लगी किनारे,
बीते जो तेरे चरना दे वोच सोई भले दिहाड़े,
सोई भले दिहाड़े रखी चरना दे कोल,
मेहराँ वालिया साइयाँ .......
विशड गया तेरे चरना तो मैं खोटियां कर्मा करके,
हरि जी मेनू बक्श लवो प्रभु अपनी किरपा करके,
प्रभु अपनी किरपा करके रखी चरना दे कोल,
मेहराँ वालिया साइयाँ .......
बिरहो अग्नि अन्दर जीअड़ा एहो कोइलो होये जावे,
जियो रसायनी सोने वाला उलज उलज मर जावे,
मेहरा वालियां साइयाँ
Lyrics Punjabi
ਮੇਹਰਾਂ ਵਾਲਿਆ ਸਾਈਆਂ, ਰੱਖੀ ਚਰਨਾਂ ਦੇ ਕੋਲ ll
ਰੱਖੀ ਚਰਨਾਂ ਦੇ ਕੋਲ ਰੱਖੀ, ਚਰਨਾਂ ਦੇ ਕੋਲ ll
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਮੇਰੀ ਫਰਿਆਦ ਤੇਰੇ ਦਰ ਅੱਗੇ, ਹੋਰ ਸੁਣਾਵਾਂ ਕੇਹਨੂੰ
ਖੋਲ ਨਾ ਦਫਤਰ ਐਬਾਂ ਵਾਲੇ, ਦਰ ਤੋਂ ਧੱਕ ਨਾ ਮੈਨੂੰ
ਦਰ ਤੋਂ ਧੱਕ ਨਾ ਮੈਨੂੰ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਤੈਂ ਜੇਹਾ ਮੈਨੂੰ ਹੋਰ ਨਾ ਕੋਈ, ਮੈਂ ਜੇਹੇ ਲੱਖ ਤੈਨੂੰ
ਜੇ ਮੇਰੇ ਵਿੱਚ ਐਬ ਨਾ ਹੁੰਦੇ, ਤੂੰ ਬਖ਼ਸ਼ੇਂਦਾ ਕੇਹਨੂੰ
ਤੂੰ ਬਖ਼ਸ਼ੇਂਦਾ ਕੇਹਨੂੰ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਜੇ ਔਗਣ ਵੇਖੇ ਸਾਹਿਬਾ, ਤਾਂ ਕੋਈ ਨਹੀਂ ਮੇਰੀ ਥਾਓਂ
ਜੇ ਤੇ ਰੋਮ ਸਰੀਰ ਦੇ, ਓਹ ਤੋਂ ਵੱਧ ਗੁਨਾਹੋਂ
ਓਹ ਤੋਂ ਵੱਧ ਗੁਨਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਔਖੇ ਵੇਲੇ ਕੋਈ ਨਹੀਂ , ਨਾ ਬਾਬੁਲ ਵੀਰ ਨਾ ਮਾਓਂ
ਸਭੇ ਧੱਕਾ ਦੇਂਵਦੇ, ਮੇਰੀ ਕੋਈ ਨਾ ਪਕੜੇ ਬਾਹੋਂ
ਮੇਰੀ ਕੋਈ ਨਾ ਪਕੜੇ ਬਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਤੂੰ ਪਾਪੀ ਪਾਰ ਲੰਘਾਵਦਾ, ਤੇਰਾ ਬਖਸ਼ਣ ਹਾਰਾ ਨਾਂਓਂ
ਬਿਨ ਮੰਗਿਆ ਸਭ ਕਿਛ ਦੇਵਦਾਂ, ਮੇਰਾ ਠਾਕੁਰ ਅਗੰਮ ਅਗਾਹੋਂ
ਮੇਰਾ ਠਾਕੁਰ ਅਗੰਮ ਅਗਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾ ਤੇ ਨਾ ਜਾਵੀਂ
ਰੱਖੀ ਲਾਜ ਬਿਰਦ ਦੀ ਸਤਿਗੁਰੂ, ਆਪਣੀ ਭਗਤੀ ਲਾਵੀਂ
ਆਪਣੀ ਭਗਤੀ ਲਾਵੀਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਲੰਘ ਗਿਆ ਗੁਰੂ ਕਲਗੀਆਂ ਵਾਲਾ, ਅੱਖੀਂ ਅੱਗੇ ਸਈਓਂ
ਜਾਨੀ ਪਿੱਛੇ ਜਾਨ ਅਸਾਂ ਦੀ, ਨੈਣਾ ਰਸਤੇ ਗਈਓਂ ll
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਉੱਚੇ ਟਿੱਲੇ ਚੜ੍ਹ ਚੜ੍ਹ ਵੇਖਾਂ, ਬਿੱਟ ਬਿੱਟ ਅੱਖੀਂ ਝਾਕਾਂ
ਦਰਦ ਵਿਛੋੜੇ ਪ੍ਰੀਤਮ ਵਾਲੇ, ਮੈਂ ਰੋ ਰੋ ਮਾਰਾ ਹਾਕਾਂ
ਮੈਂ ਰੋ ਰੋ ਮਾਰਾ ਹਾਕਾਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਰਸਤੇ ਦੇ ਵਿੱਚ ਗੁਰੂ ਜੀ ਤੇਰੇ, ਇਹ ਦਿਲ ਫ਼ਰਸ਼ ਵਿਛਾਵਾਂ
ਸੋਹਣੇ ਚਰਣ ਤੁਹਾਡੇ ਜੋੜਾ, ਇਹ ਦੋਏ ਨੈਣ ਬਣਾਵਾਂ
ਇਹ ਦੋ ਨੈਣ ਬਣਾਵਾਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ
ਬੀਤੇ ਜੋ ਤੇਰੇ ਚਰਨਾਂ ਦੇ ਵਿੱਚ, ਸੋਈ ਭਲੇ ਦਿਹਾੜੇ
ਸੋਈ ਭਲੇ ਦਿਹਾੜੇ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਵਿੱਛੜ ਗਿਆ ਤੇਰੇ ਚਰਨਾਂ ਤੋਂ ਮੈਂ, ਖੋਟਿਆਂ ਕਰਮਾ ਕਰਕੇ
ਹਰਿ ਜੀ ਮੈਨੂੰ ਬਖਸ਼ ਲਵੋ, ਪ੍ਰਭੂ ਆਪਣੀ ਕਿਰਪਾ ਕਰਕੇ
ਪ੍ਰਭੂ ਆਪਣੀ ਕਿਰਪਾ ਕਰਕੇ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,
ਬਿਰਹੋਂ ਅਗਨੀ ਅੰਦਰ ਜੀਅੜਾ, ਇਓਂ ਕੋਇਲੇ ਹੋਏ ਜਾਵੇ
ਜਿਓਂ ਰਸਾਇਣੀ ਸੋਨੇ ਵਾਲਾ, ਉਲਝ ਉਲਝ ਮਰ ਜਾਵੇ ll,
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ,,,,ਧੁਨ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
Song - Mehran Walaya
Artist - Richa Chopra
Album - Mehar
******************************************************
Do comment and share the video with your loved ones.
Subscribe To My Channel For More Peaceful Spiritual Videos. below link
[ Ссылка ]
* The spiritual nature of music cannot be defined by religion, culture or genre
* Music and spiritual life go together; one complements the other
* Music is the mediator between the spiritual and the sensual life.
#SoulfulMantra for life the best destination for #gurupurnima #gurupoornima #guru #gurupournami #gurupurnimakabhai #gurupurnima2025 #2025gurupurnima #2025kagurupurnima #bhajan #gurubhajan #gurujikebhajan #gurujibhajan #gurujibhajan #bhajan #gurukebhajan #gurujikabhajan #gurujikebhajan #jaigurujibhajan #guru
Ещё видео!