Gazab Media & Harpreet Singh Proudly Presents - Sher Lalkaare Marda ( Battle of Chamkaur Sahib )
The esteemed Sohi Brothers Kavisheri Jatha has performed this poetry in a cinematic version with the utmost regard and thoughtfulness.
Lyrics By - The Lyricist, [Giani Jagir Singh Mast], have studied various acclaimed literature to have been able to made this impactful verses. The whole crew wanted to share this moment of triumph, which is releasing this art for everyone, to share alongside him. May he rest in peace.
Caption: We couldn’t be prouder to present such a prestigious project for everyone involved. It wasn’t an easy task, but we were aware of that since we started working on it. We have tried our best to maintain a level of dignity throughout the whole production, and we have been utterly respectful of the subjects that we have tried to portray.
Video: Video by Kartoon, We are ecstatic to collaborate with this talented team once again.
Subscribe us: [ Ссылка ]
ਇਸ ਗੀਤ ਦੇ ਫਿਲਮਾਂਕਣ ਵਿੱਚ ਆਉਂਦੇ ਦ੍ਰਿਸ਼ਾਂ ਪਾਤਰਾਂ ਦਾ ਸੰਬੰਧ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਨਾਲ,ਚਮਕੌਰ ਦੀ ਗੜ੍ਹੀ ਵਿੱਚ ਮੌਜੂਦ ਸਿੰਘ ਬਾਬਾ ਸੰਗਤ ਜੀ ਜਾਂ ਹੋਰ ਸਿੰਘਾਂ ਨਾਲ ਨਹੀਂ ਹੈ ।ਗੁਰੂ ਜੀ ਅਤੇ ਉਹਨਾਂ ਦੇ ਮਹਾਨ ਯੋਧਿਆਂ ਨੂੰ ਫਿਲਮਾਉਣਾ ਅਸੰਭਵ ਹੈ।ਇਸ ਵੀਡੀਓ ਦਾ ਉਦੇਸ਼ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦਾ ਨਾਟਕੀ ਰੂਪ ਵਿੱਚ ਸ਼ਕਤੀ(ਜੰਗਜੂ) ਦੇ ਪ੍ਰਦਰਸ਼ਨ ਦੁਆਰਾ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਜੀ ਵਲੋਂ ਬਾਬਾ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਤੋੜਾ ਸਜਾਉਣ ਉਪਰੰਤ ਬਾਬਾ ਸੰਗਤ ਸਿੰਘ ਜੀ ਦੁਆਰਾ ਦਿਖਾਈ ਸ਼ੇਰ ਜਹੀ ਤਾਕਤ ਅਤੇ ਬਹਾਦਰੀ ਨਾਲ ਜਾਣੂ ਕਰਾਉਣਾ ਹੈ
This filmed song does not have any relation to the Highness of Sri Guru Gobind Singh ji and Baba Sangat Ji, amongst other Singhs. It is prohibited to film Guru Ji and Guru Ji’s courageous warriors.
Therefore, this song was filmed with the mere intentions to represent Guru Ji’s extraordinary army. And to show the immeasurable force and will of Baba Sangat Singh ji.
ਸ਼ੇਰ ਲਲਕਾਰੇ ਮਾਰਦਾ ( ਚਮਕੋਰ ਸਾਹਿਬ ਦੀ ਜੰਗ ) - Sher Lalkaare Marda ( Battle of Chamkaur Sahib )
Kavishri Jatha: Sohi Brothers
Vocalist: Manjit Singh Sohi, Kabal Singh Sohi, Giani Kewal Singh Mehta
Music: E8 Stringers
Composer: Manjit Singh Sohi
Lyrics: Giani Jagir Singh Mast
Video Director: Kartoon
Dal Panth: Tarna Dal Mehta Chownk Wale
Mix & Master: Arron
Visual Art & Poster: Rajwansh Art
Label: Gazab Media
Producer: Harpreet Singh
#SherLalkaareMarda #SohiBrothers #SohiBros #KavishriJatha
Additional Credit:
Dop: The Nannii Gill
Co-Director: Virdi
Colorist: Gobindpuriya
Best Boy (Gaffer) Harry Photogallery
Asst. Director Tejbir Deol
Vfx: Swarn Creations
Fpv: Gavakshit Verma
Production: Ashwani Nar & Azad
Guide: Amritpal Singh Sandhu
Sarangi: Harpinder Kang
Lyrics:
ਬਾਕੀ ਜਿਹੜੇ ਸੀ ਗੜ੍ਹੀ ਚ ਰਹਿਗੇ ਸੂਰਮੇ
ਤੇਗਾਂ ਸੂਤ ਕੇ ਮੈਦਾਨ ਪੈ ਗਏ ਸੂਰਮੇ
ਬਣ ਬਾਂਸਾ ਸੰਗ ਬਾਂਸ ਖਹਿਗੇ ਸੂਰਮੇ
ਵਾਰ ਚੰਡੀ ਦੀ ਉਚਾਰੇ ਜੋ ਕਦੇ ਨੀ ਹਾਰਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਛਾਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ
ਵੱਡੇ ਵੱਡੇ ਜਰਨੈਲਾਂ ਮੂਹਰੇ ਅੜੇ ਪਿਆ
ਜਿਨੂੰ ਤੇਗਾਂ ਮਾਰੇ ਧੜੋਂ ਸੀਸ ਝੜੇ ਪਿਆ
ਮੌਤ ਨੱਚਦੀ ਵਿਖਾਤੀ ਕੇਰਾਂ ਫੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਵੈਰੀ ਗੁਰਾਂ ਦੇ ਭੁਲੇਖੇ ਪੈਂਦੇ ਭੱਜਕੇ
ਸ਼ੇਰ ਪੈਂਤੜੇ ਬਦਲ ਪੈਂਦੇ ਤੱਜਕੇ
ਹੋਣੀ ਫਿਰਦੀ ਮੈਦਾਨ ਵਿਚ ਸੱਜ ਕੇ
ਵਾਰ ਵਿਰਲਾ ਸਹਾਰੇ ਉਹਦੀ ਤਲਵਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਖੂਨ ਵਾਂਘ ਪਰਨਾਲੇ ਹੈ ਸੀ ਡੁੱਲਿਆ
ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ
ਇੱਕ ਦੂਜੇ ਨੂੰ ਮੁਕਾਉਣ ਉੱਤੇ ਤੁਲਿਆ
ਸਿਰਾਂ ਧੜਾਂ ਦੇ ਲਗਾਤੇ ਰਣ ਢੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਜਦੋਂ ਤੇਗ ਉੱਤੇ ਢਾਲ ਦੇ ਖੜਕਦੀ
ਮਾਨੋ ਬਿਜਲੀ ਅੰਬਰ ਵਿਚ ਕੜਕਦੀ
ਛਾਤੀ ਦੇਖ ਡਰਪੋਕਾਂ ਦੀ ਧੜਕਦੀ
ਦਲ ਮੂਹਰੇ ਲਾ ਲਿਆ ਸਿੰਘਾਂ ਨੇ ਅੱਲਾ ਦੇ ਯਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲਾਂ ਨੂੰ
ਮਾਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ
ਜਾਪੇ ਰੇੜਕਾ ਮਕਾਉਣਾ ਘੜੀ ਪਲਾਂ ਨੂੰ
ਰਣ ਵਾਡ ਧਰੀ ਜੰਗ ਦੇ ਪਲੇਅਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਤੇਗਾ ਢਾਲਾਂ ਵਿੱਚੋ ਕੱਢੇ ਚੰਗਿਆੜੇ ਸੀ
ਪਲ਼ੇ ਮੱਖਣਾ ਦੇ ਨੇਜਿਆਂ ਨੇ ਪਾੜੇ ਸੀ
ਤੀਰਾਂ ਜਹਿਰੀਆਂ ਨੇ ਯੋਧੇ ਕਈ ਰਾੜੇ ਸੀ
ਵਾਰ ਝੱਲਦਾ ਨਈ ਕੋਈ ਸਿੰਘ ਹੁਸ਼ਿਆਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਕਾਲ ਭੰਗੜਾ ਪਾਵੇ ਤੇ ਮੌਤ ਬੋਲੀਆਂ
ਜਦੋਂ ਸੂਰਮੇ ਖਡਾਉਣ ਖੂਨੀ ਹੋਲੀਆਂ
ਰਣ ਹੋਣੀ ਨੂੰ ਵਰਨ ਬਣ ਟੋਲੀਆਂ
ਧਾੜ ਗਿਦੜਾਂ ਦੀ ਲਾ ਲੀ ਮੂਹਰੇ ਸ਼ੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਵਧ ਵਧ ਕੇ ਲੜੇ ਨਾ ਕੋਈ ਹਾਰਿਆ
ਗਿਆ ਆਖਰ ਸੰਗਤ ਸਿੰਘ ਮਾਰਿਆ
ਸੀਸ ਧੜ ਨਾਲੋਂ ਉਹਦਾ ਸੀ ਉਤਾਰਿਆ
ਜਸ ਮਸਤਾ ਨੇ ਗਾਉਣਾ ਉਹਦੇ ਸਤਿਕਾਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਸੀਨੇ ਛਾਨਣੀ ਹੋਏ ਸੀ ਵੱਜ ਕਾਨੀਆਂ
ਸੂਰੇ ਗੁਰਾਂ ਲੇਖੇ ਲਾ ਰਹੇ ਜਵਾਨੀਆਂ
ਸੀਸ ਵਾਰਤੇ ਸਿਰਾਂ ਦੇ ਸੀਸ ਦਾਨੀਆਂ
ਰਣ ਪਲਾਂ ਚ ਲਿਆਤਾ ਸੀ ਹਨੇਰ ਸੂਰਮਿਆਂ
ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
Company Contacts:
Email 📧: info@gazabmedia.com
Facebook : [ Ссылка ]
Instagram : [ Ссылка ]
(This Song Is Subject To ©️ of Gazab Media)
Ещё видео!